Tuesday 16 August 2016

ਹੋਜੇ ਜੇ ਜਵਾਨ ਪੁੱਤ ਨਹੀਉ ਕੁੱਟੀ ਦਾ।।

0

​ਖੀਰਾ ਤੇ ਮਤੀਰਾ ਕੱਢਦੇ ਨੇ ਗਰਮੀ,         

ਪਡਿਤਾਂ ਜਿਹਾ ਨੀ ਹੁੰਦਾ ਕੋਈ ਭਰਮੀ,

ਸਾਉਣ ਵਾਲੇ ਮੰਜੇ ਤੇ ਨੀ ਰੋਟੀ ਖਾਈ ਦੀ, 

ਔਖੇ ਵੇਲੇ ਛੱਡੀਏ ਨਾ ਬਾਹ ਭਾਈ ਦੀ;

ਜਿਹੜੇ ਬੈਠ ਜਾਈਏ ਰੁੱਖ ਨਹੀਉ ਪੁਟੀ ਦਾ,

ਹੋਜੇ ਜੇ ਜਵਾਨ ਪੁੱਤ ਨਹੀਉ ਕੁੱਟੀ ਦਾ।।
ਬਿਨਾ ਛੇੜੇ ਸੱਪ ਕਦੇ ਮਾਰੇ ਡੰਗ ਨਾ,

ਔਰਤ ਨਾ ਗੱਲ ਕਰੀ ਦੀ ਆ ਢੰਗ ਨਾ,

ਰਾਤ ਵੇਲੇ ਸੋਟੀ ਬਿਨਾ ਘਰੋ ਜਾਈਏ ਨਾ, 

ਲੋੜ ਨਾਲੋ ਵੱਧ ਯਾਰੋ ਕਦੇ ਖਾਈਏ ਨਾ,

ਯਾਰੀ ਪਾ ਕੇ ਘਰ ਯਾਰ ਦਾ ਨੀ ਲੁਟੀ ਦਾ, 

ਹੋਜੇ ਜੇ ਜਵਾਨ ਪੁੱਤ ਨਹੀਉ ਕੁਟੀ ਦਾ।।
ਵੱਡੇ ਭਾਈ ਅਤੇ ਪਿਉ ਤੇ ਨੀ ਹੱਥ ਚੁੱਕੀ ਦਾ,

ਭੋਗ ਪਾ ਦੇਈਏ ਮਾੜੀ ਗੱਲ ਮੁੱਕੀ ਦਾ,

ਕਦੇ ਵੀ ਸਕੀਰੀ ਚੋ ਨੀ ਪੈਸੇ ਮੰਗੀ ਦੇ,

ਕੱਢ ਲੈਈਏ ਆਏ ਹੋਣ ਦਿਨ ਤੰਗੀ ਦੇ,

ਬੇਲੋੜਾ ਕਰਜਾ ਕਦੇ ਨੀ ਚੁਕੀ ਦਾ,

ਹੋਜੇ ਜੇ ਜਵਾਨ ਪੁੱਤ ਨਹੀਉ ਕੁਟੀ ਦਾ।।
ਰੌਲੇ ਵਾਲੀ ਕਦੇ ਨੀ ਜਮੀਨ ਵਾਹੀ ਦੀ,

ਦਾਰੂ ਪੈਸੇ ਪਿਛੇ ਨਹੀਓ ਵੋਟ ਪਾਈ ਦੀ

ਲੂਣ ਖਾ ਕੇ ਥਾਲੀ ਚ ਨੀ ਛੇਕ ਕਰੀ ਦਾ,

ਸੱਚੀ ਗੱਲ ਕਹਿਣ ਤੋ ਨੀ ਕਦੇ ਡਰੀ ਦਾ,

ਵੈਰੀਆ ਦੀ ਗਲੀ ਚ ਨੀ ਜਾ ਕੇ ਬੁਕੀ ਦਾ 

ਹੋਜੇ ਜੇ ਜਵਾਨ ਪੁੱਤ ਨਹਿਓ ਕੁਟੀ ਦਾ।।
ਮਿਹਨਤੀ ਬੰਦੇ ਨੂੰ ਮਿਹਨਤੋ ਨੀ ਰੋਕੀ ਦਾ,

ਬੋਲਣੇ ਤੋ ਪਹਿਲਾ veer ਸੋਚੀ ਦਾ,

ਨਿੱਕੀ ਜਿਹੀ ਗੱਲ ਪਿਛੇ ਅੜੀ ਨੀ ਪੁਗਾਈ ਦੀ;

ਗੱਲ ਗੱਲ ਉਤੇ ਕਸਮ ਨੀ ਪਾਈ ਦੀ,

ਐਵੇ ਕਿਸੇ ਉਤੇ ਕੀਚੜ ਨੀ ਸੁਟੀ ਦਾ,

ਹੋਜੇ ਜੇ ਜਵਾਨ ਪੁੱਤ ਨਹੀਓ ਕੁਟੀ ਦਾ।

By Rana Chahahal 

#newpunjabisong #ranachahal

#ranaralla 

0 comments:

Post a Comment